IMPORTANT-------ATTENTION -- PLEASE

-----------------------------------"यंग फ्लेम" परिवार में आपका हार्दिक स्वागत है। "यंग फ्लेम" परिवार आपका अपना परिवार है इसमें आप अपनी गजलें, कविताएं, लेख, समाचार नि:शुल्क प्रकाशित करवा सकते है तथा विज्ञापन का प्रचार कम से कम शुल्क में संपूर्ण विश्व में करवा सकते है। हर प्रकार के लेख, गजलें, कविताएं, समाचार, विज्ञापन प्रकाशित करवाने हेतु आप 093154-82080 पर संपर्क करे सकते है।-----------------------------------------------------------------------------------------IF YOU WANT TO SHOW ANY KIND OF VIDEO/ADVT PROMOTION ON THIS WEBSITE THEN CONTACT US SOON.09315482080------

Young Flame Headline Animator

punjabi news लेबलों वाले संदेश दिखाए जा रहे हैं. सभी संदेश दिखाएं
punjabi news लेबलों वाले संदेश दिखाए जा रहे हैं. सभी संदेश दिखाएं

सोमवार, 5 सितंबर 2011

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ 'ਚ ਡੱਬਵਾਲੀ ਅਤੇ ਲੰਬੀ ਹਲਕੇ ਦਾ ਹੋਇਆ ਦਬਦਬਾ ਕਾਇਮ


ਪੰਜਾਬ ਅਤੇ ਹਰਿਆਣੇ ਦੀ ਰਵਾਇਤੀ ਸਿਆਸਤ 'ਤੇ ਗਹਿਰਾ ਪ੍ਰਭਾਵ ਰੱਖਦੇ ਲੰਬੀ ਹਲਕੇ ਅਤੇ ਡੱਬਵਾਲੀ ਖੇਤਰ ਦਾ ਦਬਦਬਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਬੀਤੇ ਦਿਨ੍ਹੀਂ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ 'ਚ ਕਾਇਮ ਰਿਹਾ।
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਲੰਬੀ ਹਲਕੇ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਅਗਵਾਈ ਵਾਲੀ ਜਥੇਬੰਦੀ 'ਸੋਪੂ' ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਸੂਬੇ ਦੀ ਵਿਦਿਆਰਥੀ ਰਾਜਨੀਤੀ ਵਿਚ ਨਵਾਂ ਇਤਿਹਾਸ ਸਿਰਜਿਆ ਹੈ।
ਸੋਪੂ ਅਤੇ ਸੋਈ ਗੱਠਜੋੜ ਦੀ ਟਿਕਟ 'ਤੇ ਰਿਕਾਰਡ 1001 ਵੋਟਾਂ ਨਾਲ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਪੁਸ਼ਪਿੰਦਰ ਸ਼ਰਮਾ ਵੀ ਡੱਬਵਾਲੀ ਸ਼ਹਿਰ ਦੇ ਵਸਨੀਕ ਹਨ। ਜਿਨ੍ਹਾਂ ਦੇ ਪਿਤਾ ਉੱਘੇ ਸਮਾਜ ਸੇਵੀ ਸਵਰਗੀ ਸੁਭਾਸ਼ ਸ਼ਰਮਾ ਨੇ ਸੰਨ 82 ਦੇ ਦੌਰ ਵਿਚ ਖੁਸ਼ਦਿਲ ਕਲਚਰਲ ਸੁਸਾਇਟੀ ਦਾ ਸਥਾਪਨਾ ਕਰਕੇ ਇਲਾਕੇ ਵਿਚ ਸੱਭਿਆਚਾਰਕ ਸਫ਼ਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ।
ਖੇਤਰ ਦੇ ਪਿੰਡ ਮਿੱਡੂਖੇੜਾ ਦੇ ਸਾਬਕਾ ਸਰਪੰਚ ਅਤੇ ਧੱਕੜ ਆਗੂ ਵਜੋਂ ਜਾਣੇ ਜਾਂਦੇ ਸ: ਗੁਰਦਿਆਲ ਸਿੰਘ ਮਿੱਡੂਖੇੜਾ ਦੇ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਉਰਫ਼ 'ਵਿੱਕੀ ਮਿੱਡੂਖੇੜਾ' ਜੋ ਕਿ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ 'ਸੋਪੂ' ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਅਜੋਕੇ ਦੌਰ ਵਿਚ ਪੰਜਾਬ ਦੀ ਵਿਦਿਆਰਥੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਹੈ।
ਵਿੱਕੀ ਮਿੱਡੂਖੇੜਾ ਨੇ ਅੱਜ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸੋਪੂ ਅਤੇ ਸੋਈ ਨੇ ਇੱਕ ਸਾਂਝੇ ਗੱਠਜੋੜ ਦੇ ਤਹਿਤ ਇਨਸੋ, ਏ.ਬੀ.ਵੀ.ਪੀ ਅਤੇ ਪੁਸੂ ਦੇ ਤੀਹਰੇ ਗੱਠਜੋੜ ਨੂੰ ਧੂਲ ਚਟਾਉਂਦਿਆਂ ਚੰਡੀਗੜ੍ਹ ਦੇ 7 ਦੇ ਕਰੀਬ ਕਾਲਜਾਂ ਵਿਚੋਂ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਸ੍ਰੀ ਮਿੱਡੂਖੇੜਾ ਨੇ ਦੱਸਿਆ ਕਿ ਉਨ੍ਹਾਂ 'ਤੇ ਅਦਾਲਤ ਵਿਚ ਵੱਖ-ਵੱਖ ਮਾਮਲੇ ਵਿਚਾਰਧੀਨ ਹੋਣ ਕਰਕੇ ਤਕਨੀਕੀ ਪੱਖੋਂ ਉਹ ਚੋਣ ਲੜ੍ਹਣ ਦੇ ਅਯੋਗ ਸਨ। ਜਿਸ ਕਰਕੇ ਉਨ੍ਹਾਂ ਨੇ ਜਥੇਬੰਦੀ ਦੇ ਨੌਜਵਾਨ ਆਗੂ ਪੁਸ਼ਪਿੰਦਰ ਸ਼ਰਮਾ ਉਰਫ਼ ਮਨੂੰ (ਡੱਬਵਾਲੀ) ਨੂੰ ਆਪਣਾ ਉਮੀਦਵਾਰ ਥਾਪਿਆ। ਉਨ੍ਹਾਂ ਕਿਹਾ ਕਿ ਸੋਪੂ+ਸੋਈ ਗੱਠਜੋੜ ਦੇ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ 3730 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਸੁਮਿਤ ਮਿਗਲਾਨੀ ਨੂੰ 1001 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਦਿਲਚਸਪ ਗੱਲ ਇਹ ਵੀ ਹੈ ਕਿ ਸੁਮਿਤ ਮਿਗਲਾਨੀ ਵੀ ਨੇੜਲੇ ਸ਼ਹਿਰ ਮਲੋਟ ਦੇ ਵਸਨੀਕ ਹਨ ਜਿਨ੍ਹਾਂ ਨੂੰ 2729 ਵੋਟਾਂ ਮਿਲੀਆਂ।ਡੱਬਵਾਲੀ ਸ਼ਹਿਰ ਤੇ ਲੰਬੀ ਹਲਕੇ ਦੇ ਸੋਪੂ ਅਤੇ ਸੋਈ ਦੇ ਕਾਰਕੁੰਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਪੂ ਦੇ ਪ੍ਰਧਾਨ ਵਿੱਕੀ ਮਿੱਡੂਖੇੜਾ ਅਤੇ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਪੁਸ਼ਪਿੰਦਰ ਸ਼ਰਮਾ ਦਾ ਖੇਤਰ ਵਿਚ ਆਉਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।

मंगलवार, 21 जून 2011

ਮੁੱਖ ਮੰਤਰੀ ਪੰਜਾਬ ਵਲੋਂ ਆਧੁਨਿਕ ਪਸ਼ੂ ਮੰਡੀ ਦਾ ਉਦਘਾਟਨ ,मुख्यमंत्री प्रकाश सिंह ने पशुमेला मैदान का उदघाटन किया

ਸੰਗਤ ਦਰਸ਼ਨ ਪ੍ਰੋਗਰਾਮ 1.5 ਕਰੋੜ ਦੀਆਂ ਗਾਂਟਾਂ ਵੰਡੀਆਂ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਯਾਦ ਵਿਚ ਲਾਈਬ੍ਰੇਰੀ ਦਾ ਉਦਘਾਟਨ
ਮੰਡੀ ਕਿਲਿਆਂ ਵਾਲੀ
ਪੰਜਾਬ ਰਾਜ ਵਿਚ ਪਸ਼ੂ ਵਪਾਰ ਲਈ ਬੇਹਤਰ ਸਹੁਲਤਾਂ ਪ੍ਰਦਾਨ ਕਰਨ ਲਈ ਪਸ਼ੂ ਮੰਡੀਆਂ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਇੰਨ•ਾਂ ਪਸ਼ੂ ਮੰਡੀਆਂ ਦਾ ਆਧੁਨਿਕੀਕਰਨ ਕਰਨ ਦੇ ਨਾਲ ਨਾਲ ਰਾਜ ਵਿਚ ਵਧੀਆਂ ਨਸਲਾਂ ਦੇ ਪਸ਼ੂ ਪੈਦਾ ਕਰਕੇ ਪਸ਼ੂ ਵਪਾਰ ਵਿਚ ਚੋਖਾ ਵਾਧਾ ਕੀਤਾ ਜਾ ਸਕੇ ਅਤੇ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਨੂੰ ਬੇਹਤਰ ਸੁਧਾਰਿਆ ਜਾ ਸਕੇ
ਇਹ ਜਾਣਕਾਰੀ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਕਿਲਿਆਂ ਵਾਲੀ ਵਿਖੇ 759.05 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਆਧੁਨਿਕ ਪਸ਼ੂ ਮੰਡੀ ਦਾ ਉਦਘਾਟਨ ਕਰਨ ਉਪਰੰਤ ਦਿੱਤੀ। ਉਨ•ਾਂ ਕਿਹਾ ਕਿ ਸਾਲ 2010 ਵਿਚ ਪੰਜਾਬ ਸਰਕਾਰ ਵਲੋਂ ਪਸ਼ੂ ਮੇਲਾ ਮੈਦਾਨਾਂ ਦਾ ਆਧੁਨਿਕੀਕਰਨ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਵਿਚ ਕਿਲਿਆਂ ਵਾਲੀ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ, ਵੱਲਾ ਜ਼ਿਲ•ਾ ਸ੍ਰੀ ਅਮ੍ਰਿੰਤਸਰ ਸਾਹਿਬ, ਨਬੀਪੁਰ ਜ਼ਿਲ•ਾ ਸ੍ਰੀ ਫਤਿਹਗੜ• ਸਾਹਿਬ ਅਤੇ ਸੁਭਾਨ ਪੁਰ ਜ਼ਿਲ•ਾ ਕਪੂਰਥਲਾ ਸਾਮਿਲ ਸਨ ਜ਼ਿਨ•ਾਂ ਵਿਚੋਂ ਪਹਿਲੇ ਪੜਾਅ ਅਧੀਨ ਕਸਬਾ ਕਿਲਿਆਂ ਵਾਲੀ ਦਾ ਪਸ਼ੂ ਮੇਲਾ ਮੈਦਾਨ ਮੁੰਕਮਲ ਕਰ ਲਿਆ ਗਿਆ ਹੈ ਅਤੇ ਦੂਜੇ ਪੜਾਅ ਵਿਚ ਧਨੌਲਾ ਜ਼ਿਲ•ਾ ਬਰਨਾਲਾ, ਨਾਭਾ ਜ਼ਿਲ•ਾ ਪਟਿਆਲਾ, ਜਗਰਾਂਓ ਜ਼ਿਲ•ਾ ਲੁਧਿਆਣਾ ਅਤੇ ਕੁਰਾਲੀ ਜ਼ਿਲ•ਾ ਸਾਹਿਬਜਾਦਾ ਅਜੀਤ ਸਿੰਘ ਨਗਰ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਕਿਲਿਆਂ ਵਾਲੀ ਵਿਖੇ ਉਸਾਰਿਆ ਗਿਆ ਪਸ਼ੂ ਮੇਲਾ ਮੈਦਾਨ ਉੱਤਰ ਭਾਰਤ ਦਾ ਪਹਿਲਾਂ ਪਸੂ ਮੇਲਾ ਮੈਦਾਨ ਹੈ ਜਿਸ ਵਿਚ ਅਤਿ ਆਧੁਨਿਕ ਸਹੁਲਤਾਂ ਮੁਹਈਆਂ ਕਰਵਾਈਆਂ ਗਈਆਂ ਹਨ।
ਮੁੱਖ ਮੰਤਰੀ ਪੰਜਾਬ ਨੇ ਹੋਰ ਜਾਣਕਾਰੀ ਦਿੰਦਿਆਂ ਅੱਗੇ ਦਸਿਆ ਕਿ ਰਾਜ ਵਿਚ ਡੇਅਰੀ ਅਤੇ ਪਸ਼ੂ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਤਿੰਨ ਡੇਅਰੀ ਸਿਖਲਾਈ ਕੇਂਦਰ ਵੇਰਕਾ ਜ਼ਿਲ•ਾ ਅਮ੍ਰਿੰਤਸਰ, ਗਿੱਲ ਜ਼ਿਲ•ਾ ਮੋਗਾ ਅਤੇ ਅਬੁਲ ਖੁਰਾਣਾ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਤਲਵਾੜਾ ਅਤੇ ਕਾਲਝਰਾਨੀ ਵਿਖੇ ਪਸ਼ੂ ਧਨ ਲਈ ਦੋ ਖੇਤਰੀ ਖੋਜ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਰਾਜ ਵਿਚ 19 ਵੈਟਰਨਰੀ ਹਸਪਤਾਲਾਂ ਦੀਆਂ ਇਮਾਰਤਾਂ ਦੀ ਉਸਾਰੀ ਮੁੰਕਮਲ ਕੀਤੀ ਗਈ ਅਤੇ 9 ਵੈਟਰਨਰੀ ਪੋਲੀਕਲੀਨਕ ਜ਼ਿਲ•ਾ ਪੱਧਰ ਤੇ ਖੋਲੇ ਗਏ ਹਨ। ਉਨ•ਾਂ ਇਹ ਵੀ ਕਿਹਾ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਮਦਦ ਨਾਲ 4000 ਡੇਅਰੀ ਫਾਰਮ ਖੋਲੇ ਗਏ ਹਨ ਅਤੇ 8 ਹੋਰ ਵੈਟਰਨਰੀ ਕਾਲਜਾਂ ਨੂੰ ਖੋਲਣ ਦੀ ਮੰਜੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੇ 25 ਪਸ਼ੂ ਧਨ ਮੇਲੇ ਆਯੋਜਿਤ ਕੀਤੇ ਹਨ। ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਨੇ ਗੁਰੂ ਨਾਨਕ ਕਾਲਜ ਆਫ ਮੈਨੇਜਮੈਂਟ ਅਤੇ ਟੈਕਨੋਲਾਜੀ ਕਿਲਿਆਂ ਵਾਲੀ ਵਿਖੇ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਯਾਦ ਵਿਚ ਉਸਾਰੀ ਗਈ ਲਾਈਬ੍ਰੇਰੀ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪ੍ਰੈਸ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਚੋਣਾਂ ਕਦੋਂ ਕਰਵਾਉਣੀਆਂ ਹਨ ਇਹ ਫੈਸਲਾ ਭਾਰਤ ਦੇ ਚੋਣ ਕਮਿਸ਼ਨ ਨੇ ਕਰਨਾ ਹੈ। ਅਸੀਂ ਹਰ ਸਮੇਂ ਚੋਣਾਂ ਲਈ ਤਿਆਰ ਹਾਂ ਭਾਵੇਂ ਉਹ ਮਿੱਥੇ ਸਮੇਂ ਤੇ ਕਰਵਾਉਣ ਜਾ ਇਸ ਤੋਂ ਪਹਿਲਾਂ।
ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਆਯੋਜਿਤ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ ਮੁੱਖ ਮੰਤਰੀ ਪੰਜਾਬ ਨੇ ਲੋਕਾਂ ਦੇ ਭਾਰੀ ਇੱਕਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਗਰੀਬੀ, ਅਨਪੜ•ਤਾ ਅਤੇ ਬੇਰੁਜਗਾਰੀ ਲਈ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਜਿੰਮੇਵਾਰ ਹਨ ਜਿੰਨ•ਾਂ ਨੇ ਅਜੇ ਤੱਕ ਕੋਈ ਵੀ ਸਾਰਥਿਕ ਨੀਤੀਆਂ ਨਹੀਂ ਬਣਾਈਆਂ ਜਿਸ ਨਾਲ ਇੰਨ•ਾਂ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ। ਉਨ•ਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਦੀ ਸਹੁਲਤ ਲਈ ਸੁਰੂ ਕੀਤੇ ਗਏ ਹਨ ਜਿਸ ਨਾਲ 'ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ' ਦੇ ਮਨਸ਼ੇ ਨਾਲ ਰਾਜ ਦੇ ਲੋਕਾਂ ਨੂੰ ਮੌਕੇ ਤੇ ਹੀ ਉਨ•ਾਂ ਦੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਿਕਾਸ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਅੱਜ ਦੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪਿੰਡ ਮਾਨ ਨੂੰ 3.05 ਲੱਖ, ਪਿੰਡ ਗੱਗੜ ਨੂੰ 8.40 ਲੱਖ, ਮਿਠੜੀ ਬੁੱਧ ਗਿਰ ਨੂੰ 13.50 ਲੱਖ, ਸਿੰਘੇ ਵਾਲਾ ਨੂੰ 6 ਲੱਖ, ਢਾਣੀ ਸਿੰਘੇ ਵਾਲਾ ਨੂੰ 18 ਲੱਖ, ਫਤੂਹੀਵਾਲਾ ਨੂੰ 23.20 ਲੱਖ, ਵੜਿੰਗ ਖੇੜਾ ਨੂੰ 30.70 ਲੱਖ, ਪਿੰਡ ਕਿਲਿਆਂ ਵਾਲੀ ਨੂੰ 13.60 ਲੱਖ ਅਤੇ ਮੰਡੀ ਕਿਲਿਆਂ ਵਾਲੀ ਨੂੰ 33.90 ਲੱਖ ਰੁਪਏ ਦੀ ਗ੍ਰਾਂਟ ਸਮੇਤ ਕੁੱਲ 1 ਕਰੋੜ 50 ਲੱਖ ਰੁਪਏ ਦੀਆਂ ਗਾਂਟਾਂ ਵੰਡੀਆਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਜ਼ਰ ਭੁਪਿੰਦਰ ਸਿੰਘ ਢਿਲੋਂ, ਸ: ਮਨਜੀਤ ਸਿੰਘ ਬਰਕੰਦੀ ਜ਼ਿਲ•ਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ: ਅਵਤਾਰ ਸਿੰਘ ਬੰਨਵਾਲਾ, ਹਰਮੀਤ ਸਿੰਘ ਭਿਟੀਵਾਲਾ ਚੇਅਰਮੈਨ, ਅਕਾਸ਼ਦੀਪ ਸਿੰਘ ਪ੍ਰਧਾਨ ਐਸ.ਓ.ਆਈ. ਜਸਪਾਲ ਸਿੰਘ ਸਰਪੰਚ, ਸ੍ਰੀ ਕੇ.ਜੀ. ਐਸ. ਚੀਮਾ ਵਿਸ਼ੇਸ ਪਿੰ੍ਰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਿਤ ਢਾਕਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਇੰਦਰ ਮੋਹਨ ਸਿੰਘ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਭੁਪਿੰਦਰ ਮੋਹਨ ਸਿੰਘ ਸਹਾਇਕ ਕਮਿਸ਼ਨਰ, ਦਲਵਿੰਦਰਜੀਤ ਸਿੰਘ ਐਸ.ਡੀ.ਐਮ., ਸ੍ਰੀ ਐਚ. ਐਸ. ਸਰਾਂ ਡੀ.ਡੀ.ਪੀ.ਓ. ਪ੍ਰਕਾਸ਼ ਸਿੰਘ ਨਿਗਰਾਨ ਇੰਜਨੀਅਰ ਪੰਚਾਇਤੀ ਰਾਜ, ਸ੍ਰੀ ਪ੍ਰਵੀਨ ਗਾਂਧੀ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਵੀ ਹਾਜਰ ਸਨ।


मुख्यमंत्री प्रकाश सिंह ने पशुमेला मैदान का उदघाटन किया

डबवाली-पंजाब राज्य में पशु व्यपारियों को बेहतर सुविधाए प्रदान करने के लिए पशु मंडियो को विस्तार किया जा रहा है इसी कडी में आज किलियावाली मंडी में 759.5 लाख रूपऐ की लागत से बने पशुमेला मैदान का उदघाटन पंजाब के मुख्यमंत्री प्रकाश सिंह ने अपने करकमलों द्वारा किया। उदघाटन उपरान्त श्री बादल ने कहा कि किलियावाली मंडी में विस्तार किया गया पशुमेला मैदान उत्तर भारत का पहला पशुमेला मैदान है जिसमें सभी आधुनिक सुविधाऐं मुहइया करवाई गई है। मुख्यमंत्री बादल ने कहा कि राज्य में पशुपालन को बढावा देने के लिए तीन डेयरी सिखलाई कैन््रद्र अमृतसर, मौगा व मुक्तसर जिला में स्थापित किऐ गऐ है इसके इलावा तलवाडा व कालझरानी में पशुधन के लिए खेतरीखोज कै न्द्र भी स्थापित किया है उन्होने कहा कि प्रेदश में 19 वेटनरी अस्पताल की इमारतो की उसारी कार्य किया गया है तथा 9 वेटनरी जिला पोलिकलिनक खोले गऐ है उन्होने कहा कि किसानो की आर्थिक स्थिति को ऊंचा उठाने के लिए सरकारी सहायता से चार हजार डेयरी फार्म खोले गऐ है तथा आठ नऐ वेटनरी कालेंज खोलने की मजुरी दी गई है। मुख्यमंत्री बादल ने बताया कि पंजाब सरकार की और से अब तक 25 पशुधन मेले आयोजित किऐ गऐ है इस बवसर पर मुख्यमंत्री प्रकाश सिंह बादल ने किलियावाली मंडी में स्थिति गुरूनानक कालेंज आँफ मेनेजमैंट एव टेेकनोलजी द्वारा स्थापित स्वर्गीय बीबी सुरेन्द्र कौर की याद में लाईबरेरी का उदघाटन किया। इस अवसर पर मेजर भुपेन्द्र ढिल्लो,मनजीत बरकंदी,अवतार सिंह बनवाला , हरमीत सिंह भिटीवाला,अकाश दीप सिंह,जसपाल सिंह सरपंच,के.जी.एस.चीमा,अर्शदीप सिंह थिंद,वेद प्रकाश जिंदल,अरूण जिंदल, नीरज जिंदल,प्रिसीपल इन्दिरा अरोड़ा वअन्य गणमान्य लोग उपस्थित थे

सोमवार, 17 जनवरी 2011

ਮੁੰਹ ਕਾਲ਼ਾ ਕਰ ਪਿੰਡ ਵਿੱਚ ਘੁਮਾਉਣ ਦਾ ਇਲਜ਼ਾਮ , ਪੰਚਾਇਤਾਂ ਅਤੇ ਪ੍ਰਸ਼ਾਸਨ ਮਾਮਲੇ ਨੂੰ ਸੁਲਝਾਣ ਹੇਤੁ ਦਿਨਭਰ ਰਹੇ ਪ੍ਰਯਾਸਰਤ

ਡਬਵਾਲੀ-ਉਪਮੰਡਲ ਦੇ ਪਿੰਡ ਪੰਨੀਵਾਲਾ ਮੋਰਿੱਕਾ ਵਿੱਚ ਦਲਿਤ ਸਮਾਜ ਦੇ ਦੋ ਆਦਮੀਆਂ ਨੇ ਪੁਲਿਸ ਪ੍ਰਧਾਨ ਸਿਰਸਾ ਨੂੰ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਦੇ ਖਿਲਾਫ ਮਾਰ ਕੁੱਟ ਅਤੇ ਮੁੰਹ ਕਾਲ਼ਾ ਕਰਕੇ ਸਰੇਆਮ ਪੂਰੇ ਪਿੰਡ ਵਿੱਚ ਘੁਮਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਾਈ ਹੈ । ਇਸ ਘਟਨਾਕਰਮ ਨੂੰ ਲੈ ਕੇ ਸੋਮਵਾਰ ਨੂੰ ਤਹਸੀਲ ਪਰਿਸਰ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਇਕੱਠੇ ਹੋਕੇ ਮਾਮਲੇ ਨੂੰ ਸੁਲਝਾਣ ਹੇਤੁ ਪ੍ਰਬੰਧਕੀ ਅਧਿਕਾਰੀਆਂ ਦੇ ਨਾਲ ਕੋਸ਼ਿਸ਼ ਕਰਦੀ ਰਹੀ । ਸਮਾਚਾਰ ਲਿਖੇ ਜਾਣ ਤੱਕ ਮਾਮਲਾ ਸੁਲਝ ਨਹੀਂ ਪਾਇਆ ਸੀ । ਪ੍ਰਾਪਤ ਸੂਚਨਾਨੁਸਾਰ ਪੰਨੀਵਾਲਾ ਮੋਰਿੱਕਾ ਦੇ ਕਿਸਾਨ ਬੀਰਬਲ ਙਕਸ਼ਸਹ ਪੁੱਤ ਗੁਰਦਿੱਤਾ ਙਕਸ਼ਸਹ ਦੇ ਖੇਤ ਵਿੱਚ ਮੱਖਣ ਙਕਸ਼ਸਹ ਅਤੇ ਸੀਰਾ ਙਕਸ਼ਸਹ ਨੇ ਕਹੀ ਰੂਪ ਤੋਂ ਨਰਮਾਂ ਦੇ ਟਿੰਡੇ ਚੁਰਾ ਲਈ । ਇਹ ਘਟਨਾ ਸ਼ਨੀਵਾਰ 8 ਜਨਵਰੀ ਦੀ ਦੱਸੀ ਜਾ ਰਹੀ ਹੈ । ਉਪਰੋਕਤ ਦੋਨਾਂ ਨੂੰ ਖੇਤ ਮਾਲਿਕ ਬੀਰਬਲ ਙਕਸ਼ਸਹ ਨੇ ਰੰਗੇ ਹੱਥਾਂ ਫੜਿਆ ਅਤੇ ਪਿੰਡ ਦੇ ਸਰਪੰਚ ਜਗਦੀਪ ਙਕਸ਼ਸਹ ਦੇ ਕੋਲ ਲੈ ਗਿਆ । ਸਰਪੰਚ ਨੇ ਦੋਨਾਂ ਪੱਖਾਂ ਦੀ ਗੱਲ ਸੁਣਕੇ ਮਾਮਲਾ ਏਕਬਾਰਗੀ ਨਿੱਬੜਿਆ ਦਿੱਤਾ । ਹਾਲਾਂਕਿ ਅਗਲੇ ਦਿਨ ਫਿਰ ਪੰਚਾਇਤ ਹੋਈ । ਜਿਸ ਵਿੱਚ ਕਹੀ ਰੂਪ ਤੋਂ ਮਾਰ ਕੁੱਟ ਅਤੇ ਮੁੰਹ ਕਾਲ਼ਾ ਕਰਣ ਦਾ ਘਟਨਾਕਰਮ ਹੋਇਆ ਦੱਸਿਆ ਜਾਂਦਾ ਹੈ । ਦੋਨਾਂ ਆਰੋਪੀ 13 ਜਨਵਰੀ ਨੂੰ ਸਿਰਸਾ ਪੁਲਿਸ ਪ੍ਰਧਾਨ ਦੇ ਕੋਲ ਦੁਹਾਈ ਲੈ ਕੇ ਪਹੁਂਚ ਗਏ । ਪੁਲਿਸ ਪ੍ਰਧਾਨ ਨੇ ਮਾਮਲੇ ਦਾ ਸੰਗਿਆਨ ਲੈਂਦੇ ਹੋਏ ਡਬਵਾਲੀ ਦੇ ਉਪਮੰਡਲਾਧੀਸ਼ ਮੁਨੀਸ਼ ਨਾਗਪਾਲ ਨੂੰ ਜਾਂਚ ਦਾ ਜਿੰਮਾ ਸੌਂਪ ਦਿੱਤਾ । ਉਪਮੰਡਲਾਧੀਸ਼ ਮੁਨੀਸ਼ ਨਾਗਪਾਲ ਤੁਰੰਤ ਉਪਪੁਲਿਸ ਪ੍ਰਧਾਨ ਬਾਬੂ ਲਾਲ ਨੂੰ ਲੈ ਕੇ ਪਿੰਡ ਵਿੱਚ ਪੁੱਜੇ । ਉਪਰੋਕਤ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਾ ਮੱਖਣ ਅਤੇ ਸੀਰਾ ਙਕਸ਼ਸਹ ਪਿੰਡ ਵਿੱਚ ਨਹੀਂ ਮਿਲੇ । ਤੱਦ ਉਪਮੰਡਲਾਧੀਸ਼ ਨੇ ਪਿੰਡ ਵਿੱਚ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਅਤੇ ਸੋਮਵਾਰ ਨੂੰ ਦੋਨਾਂ ਪੱਖਾਂ ਨੂੰ ਡਬਵਾਲੀ ਪੁੱਜਣ ਦਾ ਨਿਰਦੇਸ਼ ਦਿੱਤਾ । ਉੱਧਰ ਸਰਪੰਚ ਜਗਦੀਪ ਙਕਸ਼ਸਹ ਨੇ ਦੱਸਿਆ ਕਿ ਅਸੀਂ ਪੰਚਾਇਤੀ ਤੌਰ ਉੱਤੇ ਮਾਮਲਾ ਨਿੱਪਟਾਣ ਦੀ ਬਜਾਏ ਪੁਲਿਸ ਦੇ ਕੋਲ ਚੋਰੀ ਦਾ ਮਾਮਲਾ ਦਰਜ ਕਰਵਾਨਾ ਚਾਹੀਦਾ ਹੈ ਸੀ ਹੁਣ ਇਸ ਲੋਕਾਂ ਨੇ ਅਸੀ ਸੱਤ ਮੌਜੂਜ ਆਦਮੀਆਂ ਉੱਤੇ ਕਹੀ ਤੌਰ ਉੱਤੇ ਇਲਜਾਮ ਲਗਾਇਆ ਹੈ ਅਤੇ ਮਾਮਲੇ ਨੂੰ ਬੇਵਜਾਹ ਤੂਲ ਦਿੱਤਾ ਜਾ ਰਿਹਾ ਹੈ ।

SHARE ME

IMPORTANT -------- ATTENTION ---- PLEASE

-----------------------------------"यंग फ्लेम" परिवार में आपका हार्दिक स्वागत है। "यंग फ्लेम" परिवार आपका अपना परिवार है इसमें आप अपनी गजलें, कविताएं, लेख, समाचार नि:शुल्क प्रकाशित करवा सकते है तथा विज्ञापन का प्रचार कम से कम शुल्क में संपूर्ण विश्व में करवा सकते है। हर प्रकार के लेख, गजलें, कविताएं, समाचार, विज्ञापन प्रकाशित करवाने हेतु आप 093154-82080 पर संपर्क करे सकते है।-----------------------------------------------------------------------------------------IF YOU WANT TO SHOW ANY KIND OF VIDEO/ADVT PROMOTION ON THIS WEBSITE THEN CONTACT US SOON.09315482080------

SITE---TRACKER


web site statistics

ब्लॉग आर्काइव

  © template Web by thepressreporter.com 2009

Back to TOP